ਸਮਝਣੀ ਥੋੜੀ ਔਖੀ ਹੋ ਸਕਦੀ ਆ ਏਸੇ ਕਰਕੇ ਇੱਕ ਪਾਤਰ(ਕਲੀ) ਦੇ ਬੋਲ ਮੋਟੇ ਅੱਖਰਾਂ ਵਿੱਚ ਦੇ ਰਿਹਾਂ
ਰਾਹ ਵਿੱਚ,
ਇੱਕ ਕਲੀ ਮਿਲੀ।
ਸੀਨਾ
ਮੋਹਬਤ ਨਾਲ ਭਰੀ ਮਿਲੀ
ਜਦ ਤੱਕਿਆ,
ਬਾਹਵਾਂ ਖੋਲ੍ਹ ਮਿਲੀ।
ਹੱਥ ਲਾਇਆ
ਉਹ ਖੁਸ਼ਬੋ ਨਿਰੀ।
ਜਦ ਤੁਰਿਆ,
ਹੰਝੁਆਂ ਦੀ ਝੜੀ ਲਗੀ।
ਮੁੱੜ ਤੱਕਿਆ
ਰਾਂਝਿਆ ਵੇ! ਹੀਰ ਲਗੀ।
ਸੁੰਨ ਮੁੰਨ ਹੋਇਆ
ਲੈ ਚੱਲ ਵੇ ਅਪਣੇ ਘਰੀਂ।
ਮੈਂ ਮੁਰਦਾ
ਮੇਰੇ ਨਾਲ ਜਿਉਣ ਕਰੀਂ।
ਸੜ ਜਾਣ ਦੇ
ਉਮਰ ਅਜੇ ਪਈ ਹੈ ਬੜੀ
ਕੀ ਭਰੋਸਾ
ਬਸ ਹਰ ਦਮ ਪਿਆਰ ਕਰੀਂ
ਤੂ ਝੱਲੀ
ਵੇ ਮੈਂ ਸੱਜਰੀ ਕਲੀ
ਰਵਾ ਨਾ
ਮੇਰੇ ਨਾਲ ਹੱਸ ਲਵੀਂ
ਬਸ ਕਰ
ਬਹਿ ਜਾ ਘੜੀ
ਜਾਣ ਦੇ
ਕਰਦੈਂ ਜਿੱਦ ਬੜੀ
ਫੁੱਲ ਬਣ ਜਾ
ਭੌਰਾ ਤੂੰ ਬਣੀ
ਕਮਲ ਨਾ ਮਾਰ
ਫੇਰ ਰੱਖ ਲਾ ਕਲੀ
ਸਖਤ ਬਣ!
ਪੱਥਰ ਨਹੀਂ
ਦੋਸਤ ਬਣ
ਤੈਨੂੰ ਪਿਆਰ ਨਹੀਂ?
ਸਵਾਲ ਪਉਣੀ ਐਂ..
ਜਵਾਬ ਕਦ ਮਿਲੇ ਨੇ?
ਬਸ ਕਰ
ਝਲੀ ਕਰਿਆ ਤੇਰੇ ਪਿਆਰ ਨੇ
ਐਡਾ ਮੈਂ ਪੱਥਰ ਵੀ ਨਹੀਂ
ਸੀਨੇ ਬਾਝੋਂ ਫੁੱਲ ਹੈਂ ਤੂੰ
ਹੁਣ ਕੀ ਬੋਲਾਂ?
ਬਸ ਅਪਨਾ ਮੇਰੇ ਸੀਨੇ ਨੂੰ
ਚੱਲ ਜਾ ਹੁਣ..
ਕਿਵੇਂ ਤੁਰਾਂ?
ਮੈਂ ਸ਼ਾਇਦ ਨਾ ਹੋਵਾਂ
ਕਦੋਂ ਮੁੜਾਂ?
ਚੱਲ ਗੁਰੂ ਫਤਹਿ
ਸ਼ਾਇਦ ਤੂੰ ਮੈਨੂੰ ਸਮਝ ਸਕੇਂ?
ਬੱਸ ਜਾ ਹੁਣ..
ਫਤਹਿ।
Thursday, August 13, 2009
Subscribe to:
Post Comments (Atom)
No comments:
Post a Comment