ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ
ਤੜਕੇ ਉੱਠ ਕੇ ਉਹ ਨਿੰਮ ਤੇ ਕਿੱਕਰ ਦੀਆਂ ਦਾਤਨਾਂ
ਮਿਲਦਾ ਨਈਂ ਏਥੇ ਧੂਣੀਆਂ ਦਾ ਸੇਕਣਾ
ਚਾਹ ਲੱਸੀ ਪੀਣੀ ਜੋ ਬਹਿ ਕੇ ਧੁੱਪੇ
ਉਹ ਯਾਦ ਮਾਰਦੀ..
ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ
ਧੁੱਪ ਸੇਕਣੇ ਦਾ ਯਾਰੋ ਸੀ ਸਵਾਦ ਵੱਖਰਾ
ਨਿੱਘ ਜੋ ਦੇਵੇ ਉਹ ਸੂਰਜ ਦਾ ਰੂਪ ਵੱਖਰਾ
ਏਥੇ ਤਾਂ ਯਾਰੋ ਬਰਫ ਠਾਰਦੀ
ਸੂਰਜ ਨਿਕਲੇ ਤੋਂ ਵੀ ਠੰਡ ਮਾਰਦੀ
ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ
ਉਹ ਗੰਨੇ ਚੂਪਣੇ ਪੰਜਾਬ ਰਹਿ ਗਏ
ਸਾਗ ਦੇ ਸਵਾਦ ਚੁੱਲੇ ਉੱਤੇ ਰਹਿ ਗਏ
ਰੋਟੀ ਤਾਂ ਇਥੇ ਮਿਲ ਜਾਏ ਮੱਕੀ ਬਾਜਰੇ ਦੀ
ਪਰ ਯਾਦ ਮਾਂ ਦੀ ਪਰਦੇਸੀਆ ਨੂੰ ਨਿੱਤ ਮਾਰਦੀ
ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ
ਮੇਰੇ ਘਰ ਵਿੱਚ ਰਹਿ ਗਿਆ ਰਜਾਈ ਵਾਲਾ ਨਿੱਘ
ਉਹ ਕਪਾਹ ਦੀ ਖੁਸ਼ਬੋ ਤੇ ਪਿਆਰ ਵਾਲਾ ਨਿੱਘ
ਵਾਹ ਨਜ਼ਾਰਾ ਉਹ ਸੂਰਜ ਨਿਕਲੇ ਤ੍ਰੇਲ ਉੱਡਦੀ
ਸੈਰ ਸਵੇਰੇ ਉੱਠ ਕੇ ਜੋ ਹੋਇ ਖੇਤ ਦੀ
ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ
ਮਿੱਟੀ ਵਿੱਚ ਜਿੱਥੇ ਹੈ ਖੁਸ਼ਬੋ ਵਸਦੀ
ਮੱਝਾਂ ਗਾਵਾਂ ਨਾਲ ਜਿੱਥੇ ਸਾਂਝ ਨਿੱਤ ਦੀ
ਦੁੱਧ ਤੇ ਜਿਥੇ ਮਿਲਾਈ ਬਹੁਤ ਆਵੇ
'ਦੁਲੱਟ' ਨੂੰ ਯਾਦ ਸਤਾਵੇ ਓਸ ਪੰਜਾਬ ਦੀ
ਯਾਦ ਜਦ ਆ ਜਾਏ ਓਹ ਨਿੱਘੀ ਸਵੇਰ ਦੀ
ਹੰਝੂ ਫੇਰ ਯਾਰੋ ਮੇਰੀ ਅੱਖ ਕੇਰਦੀ
Subscribe to:
Post Comments (Atom)
beautiful jee!
ReplyDeleteBahut vadiya ji.....
ReplyDeletePar hun har koi aap hi us nigiii swer da glaa ghutii janda hai....